ਸਰੀ-ਸਰੀ ਵਿਚ 22 ਅਪ੍ਰੈਲ ਨੂੰ ਵਿਸਾਖੀ ਨਗਰ ਕੀਰਤਨ ਹੋ ਰਿਹਾ ਹੈ ਜਿਸ ਵਿਚ ਲੱਖਾਂ ਲੋਕਾਂ ਦੇ ਸ਼ਾਮਿਲ ਹੋਣ ਦੀ ਉਮੀਦ ਹੈ। ਇਸ ਨਗਰ ਕੀਰਤਨ ਦੇ ਪ੍ਰਬੰਧਕ ਗੁਰਦੁਆਰਾ ਦਸ਼ਮੇਸ਼ ਦਰਬਾਰ ਦੇ ਪ੍ਰਧਾਨ ਗੁਰਦੀਪ ਸਿੰਘ ਸਮਰਾ ਨੇ ਦੱਸਿਆ ਹੈ ਕਿ ਕੋਵਿਡ ਉਪਰੰਤ ਤਿੰਨ ਸਾਲਾਂ ਬਾਅਦ ਹੋ ਰਹੇ ਇਸ ਨਗਰ ਕੀਰਤਨ ਲਈ ਲੋਕਾਂ ਵਿਚ ਭਾਰੀ ਉਤਸ਼ਾਹ ਹੈ। ਇਸ ਨਗਰ ਕੀਰਤਨ ਵਿਚ ਅਮਰੀਕਾ, ਯੂਰਪ ਅਤੇ ਆਸਟ੍ਰੇਲੀਆ ਤੋਂ ਵੀ ਸਿੱਖ ਸੰਗਤਾਂ ਆਉਂਦੀਆਂ ਹਨ।
ਇਹ ਨਗਰ ਕੀਰਤਨ ਸਵੇਰੇ 8 ਵਜੇ ਗੁਰਦੁਆਰਾ ਦਸ਼ਮੇਸ਼ ਦਰਬਾਰ (12885 85 ਐਵੇਨਿਊ) ਸਰੀ ਤੋਂ ਰਵਾਨਾ ਹੋਵੇਗਾ 128 ਸਟਰੀਟ ਤੋਂ 82 ਐਵੀਨਿਊ, 124 ਸਟਰੀਟ, 75 ਐਵੇਨਿਊ, 76 ਐਵੇਨਿਊ ਅਤੇ ਫਿਰ 128 ਸਟਰੀਟ ਹੁੰਦਾ ਹੋਇਆ ਸ਼ਾਮ 6 ਵਜੇ ਵਾਪਸ ਗੁਰਦੁਆਰਾ ਸਾਹਿਬ ਪਹੁੰਚ ਕੇ ਸਮਾਪਤ ਹੋਵੇਗਾ।
ਜ਼ਿਕਰਯੋਗ ਹੈ ਕਿ ਕੋਵਿਡ-19 ਮਹਾਂਮਾਰੀ ਕਾਰਣ 2020, 2021 ਅਤੇ 2022 ਵਿੱਚ ਨਗਰ ਕੀਰਤਨ ਨਹੀਂ ਸੀ ਹੋ ਸਕਿਆ।